ਜਲੰਧਰ — ਇਕ ਔਰਤ ਜਾਂ ਪਤਨੀ ਆਪਣੇ ਪਰਿਵਾਰ ਲਈ ਕੁਝ ਵੀ ਕਰ ਸਕਦੀ ਹੈ ਅਤੇ ਹਰ ਸਮੇਂ ਆਪਣੇ ਪਰਿਵਾਰ ਨਾਲ ਖੜ੍ਹੀ ਹੋਵੇ ਇਸ ਤਰ੍ਹਾਂ ਦੀ ਔਰਤ ਕਿਸੇ ਕਿਸਮਤ ਵਾਲੇ ਪਤੀ ਨੂੰ ਹੀ ਮਿਲਦੀ ਹੈ। ਜਾਣੋ ਉਹ ਕਿਹੜੇ ਗੁਣ ਹਨ ਜੋ ਕਿਸੇ ਆਦਮੀ ਨੂੰ ਕਿਸਮਤ ਵਾਲਾ ਬਣਾਉਂਦੇ ਹਨ।
- ਇਸ ਤਰ੍ਹਾਂ ਦੀ ਔਰਤ ਜਿਹੜੀ ਆਪਣੇ ਪਤੀ ਦੇ ਬਰਾਬਰੀ ਵਾਲੇ ਪਰਿਵਾਰ ਤੋਂ ਆਉਂਦੀ ਹੋਵੇ ਅਤੇ ਉਸਦਾ ਘਰ ਉੱਚੀ ਪਦਵੀ ਅਤੇ ਚੰਗੇ ਆਚਰਣ ਲਈ ਜਾਣਿਆ ਜਾਂਦਾ ਹੋਵੇ।
- ਜਿਹੜੀ ਔਰਤ ਬੁੱਧੀਮਾਨ ਅਤੇ ਸੰਸਾਰਕ ਘਟਨਾਵਾਂ ਬਾਰੇ ਜਾਣਦੀ ਹੋਵੇ। ਸਿੱਖਿਅਤ ਹੋਣਾ ਪਰਿਵਾਰ ਦੇ ਭਵਿੱਖ ਲਈ ਜ਼ਰੂਰੀ ਹੈ।
- ਜਿਹੜੀ ਔਰਤ ਆਪਣੇ ਆਸਪਾਸ ਦੇ ਮਾਹੌਲ ਬਾਰੇ ਚੌਕੰਨੀ ਹੋਵੇ। ਆਪਣੇ 'ਤੋਂ ਛੋਟੇ ਅਤੇ ਵੱਡੇ ਦਾ ਆਦਰ ਕਰਦੀ ਹੋਵੇ।
- ਜਿਹੜੀ ਔਰਤ ਆਪਣੇ ਧਰਮ ਦੀ ਇੱਜ਼ਤ ਕਰਦੀ ਹੋਵੇ ਅਤੇ ਆਪਣੇ ਫਰਜ਼ ਚੰਗੀ ਤਰ੍ਹਾਂ ਨਿਭਾਉਂਦੀ ਹੋਵੇ।
- ਜਿਹੜੀ ਔਰਤ ਪੈਸੇ ਬਚਾਏ ਅਤੇ ਬਚਾਇਆ ਪੈਸਾ ਪਰਿਵਾਰ 'ਤੇ ਹੀ ਖਰਚ ਕਰੇ।
- ਜਿਹੜੀ ਮਿੱਠਾ ਬੋਲਦੀ ਹੋਵੇ।
- ਜਿਹੜੀ ਔਰਤ ਆਪਣੇ ਪਤੀ ਲਈ ਵਫਾਦਾਰ ਹੋਵੇ।
- ਜਿਹੜੀ ਔਰਤ ਆਪਣੇ ਪਰਿਵਾਰ ਨੂੰ ਬਚਾਉਂਦੀ ਹੋਵੇ ਅਤੇ ਮੰਤਰੀ ਦੀ ਤਰ੍ਹਾਂ ਸਲਾਹ ਦਿੰਦੀ ਹੋਵੇ ਅਤੇ ਸਭ ਦਾ ਖਿਆਲ ਰੱਖਦੀ ਹੋਵੇ।
- ਜਿਹੜੀ ਔਰਤ ਦੇ ਭੈਣ-ਭਰਾ ਹੁੰਦੇ ਹਨ ਉਹ ਸਬਰ ਵਾਲੀਆਂ ਹੁੰਦੀਆਂ ਹਨ ਅਤੇ ਬੱਚਿਆਂ ਨਾਲ ਪਿਆਰ ਕਰਨ ਵਾਲੀਆਂ ਹੁੰਦੀਆਂ ਹਨ।
- ਜਿਹੜੀ ਔਰਤ ਸਨਮਾਨਿਤ ਕੀਤੀ ਜਾਂਦੀ ਹੋਵੇ।
- ਜਿਹੜੀ ਔਰਤ ਵੱਡਿਆਂ ਦੀ ਇੱਜ਼ਤ ਕਰਦੀ ਹੋਵੇ ਅਤੇ ਉਨ੍ਹ੍ਹਾਂ ਦੀ ਰਾਏ ਲੈਂਦੀ ਹੋਵੇ ਅਤੇ ਆਪਣੇ ਗਿਆਨ ਨੂੰ ਪਰਿਵਾਰ ਦੀ ਭਲਾਈ ਲਈ ਇਸਤੇਮਾਲ ਕਰਦੀ ਹੋਵੇ।
- ਜਿਹੜੀ ਔਰਤ ਭੋਜਨ ਚੰਗਾ ਬਣਾਉਂਦੀ ਹੋਵੇ ਅਤੇ ਕਿਸੇ ਨੂੰ ਵੀ ਭੁੱਖਾ ਨਾ ਰੱਖੇ।
- ਜਿਹੜੀ ਔਰਤ ਪਰਿਵਾਰ ਦੇ ਔਖੇ ਸਮੇਂ ਪਰਿਵਾਰ ਦਾ ਸਾਥ ਦੇਵੇ। ਆਪਣੇ ਪਿਆਰ ਅਤੇ ਭਰੋਸੇ ਨਾਲ ਮੁਸ਼ਕਿਲ 'ਤੋਂ ਬਾਹਰ ਕੱਢ ਲਏ।
ਇਨ੍ਹਾਂ ਆਸਣਾਂ ਨੂੰ ਕਰਕੇ ਕਰ ਸਕਦੇ ਹੋ ਪੇਟ ਦੀ ਚਰਬੀ ਨੂੰ ਘੱਟ
NEXT STORY